Showing posts with label ਸੁਨਹਿਰੀ ਹਰਫ਼. Show all posts
Showing posts with label ਸੁਨਹਿਰੀ ਹਰਫ਼. Show all posts

Tuesday, March 1, 2011

ਗੀਤ - ਮਾਂ ਧਰਤੀਏ! ਤੇਰੀ ਗੋਦ ਨੂੰ

ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘਿਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨੀਆਂ ਤੇ ਦੰਡ ਕਰ੍ਹੇੜੇ
ਤੂੰ ਮਘਦਾ
ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

ਸ਼ਿਵ ਬਟਾਲਵੀ- ਇਹ ਮੇਰਾ ਗੀਤ

ਇਹ ਮੇਰਾ ਗੀਤ ਕਿਸੇ ਨਾ ਗਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ ਕਿਸੇ ਨਾ ਗਾਣਾ !

ਸ਼ਿਵ ਬਟਾਲਵੀ- ਮੈਨੂੰ ਤੇਰਾ ਸ਼ਬਾਬ ਲੈ ਬੈਠਾ

ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ।
ਦਿਲ ਦਾ
ਡਰ ਸੀ ਕਿਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠਾ

ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ

ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੂੰ ਇਹੋ ਹਿਸਾਬ ਲੈ ਬੈਠਾ

ਸ਼ਿਵ ਨੂੰ ਇੱਕ ਗ਼ਮ ਤੇ ਹੀ ਭਰੋਸਾ ਸੀ
ਗ਼ਮ ਤੋਂ ਕੋਰਾ ਜਵਾਬ ਲੈ ਬੈਠਾ
 

Friday, November 12, 2010

ਬਾਬਾ ਬੁੱਲੇ ਸ਼ਾਹ - ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ੱਕ ਸ਼ੁਬਹੁ ਦਾ ਖਾਵੇਂ
ਦੱਸੇਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸਚਿਆਰ

ਇਲਮੋਂ ਬੱਸ ਕਰੀਂ ਓ ਯਾਰ
 
ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫ਼ੇਰ  
ਗਿਰਦੇ ਚਾਨਣ ਵਿਚ ਅਨ੍ਹੇਰ, ਬਾਝੋਂ ਰਾਹਬਰ ਖ਼ਬਰ ਨਾ ਸਾਰ  
ਇਲਮੋਂ ਬੱਸ ਕਰੀਂ ਓ ਯਾਰ

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ

ਮੱਕੇ ਗਿਆਂ ਗੱਲ ਮੁੱਕਦੀ ਨਾਹੀਂ, ਜਿਚਰ ਦਿਲੋਂ ਨ ਆਪ ਮੁਕਾਈਏ । 
ਗੰਗਾ ਗਿਆਂ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ
 
ਗਯਾ ਗਿਆਂ ਗੱਲ ਮੁੱਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ ।
ਬੁੱਲ੍ਹਾ ਸ਼ਾਹ ਗੱਲ ਤਾਂ ਹੀ ਮੁੱਕਦੀ, ਜਦ ਮੈਂ ਨੂੰ ਖੜੇ ਲੁਟਾਈਏ

ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ

ਬੁੱਲ੍ਹਾ ਸ਼ਹੁ ਅਸਾਂ ਥੀਂ ਵੱਖ ਨਾਹੀਂ,
ਪਰ ਦੇਖਣ ਵਾਲੀ
ਅੱਖ ਨਾਹੀਂ,
ਤਾਹੀਉਂ ਜਾਨ ਜੁਦਾਈਆਂ ਸਹਿੰਦੀ ਏ

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ

ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਏਸ
ਕੁਸੁੰਬੇ ਦੇ ਕੰਡੇ ਭਲੇਰੇ ਅੜ ਅੜ ਚੁਨਰੀ ਪਾੜੀ ।  
ਏਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ ।
ਏਸ ਕੁਸੁੰਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ
ਹੋਰਨਾਂ ਚੁਗਿਆ ਫੂਹਿਆ ਫੂਹਿਆ, ਮੈਂ ਭਰ ਲਈ ਪਟਾਰੀ
ਚੁਗ ਚੁਗ ਕੇ ਮੈਂ ਢੇਰੀ ਕੀਤਾ, ਲੱਥੇ ਆਣ ਬਪਾਰੀ
ਔਖੀ ਘਾਟੀ ਮੁਸ਼ਕਲ ਪੈਂਡਾ, ਸਿਰ ਪਰ ਗਠੜੀ ਭਾਰੀ
ਅਮਲਾਂ ਵਾਲੀਆਂ ਸਭ ਲੰਘ ਗਈਆਂ, ਰਹੀ ਗਈ ਅਉਗੁਣਹਾਰੀ
ਸਾਰੀ ਉਮਰਾ ਖੇਡ ਗਵਾਈ, ਓੜਕ ਬਾਜ਼ੀ ਹਾਰੀ
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ, ਹੁਣ ਕਿਓਂ ਯਾਰ ਵਿਸਾਰੀ   

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ

ਮੈਂ ਕਿਓਂ ਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖ਼ਤ ਹਜ਼ਾਰੇ ਨੂੰ,
ਲੋਕੀਂ ਸਜਦਾ ਕਾਅਬੇ ਨੂੰ ਕਰਦੇ, ਸਾਡਾ ਸਜਦਾ ਯਾਰ ਪਿਆਰੇ ਨੂੰ ।
ਅਉਗੁਣ ਵੇਖ ਨਾ ਭੁੱਲ ਮੀਆਂ ਰਾਂਝਾ, ਯਾਦ ਕਰੀਂ ਉਸ ਕਾਰੇ ਨੂੰ,
ਮੈਂ ਅਨਤਾਰੂ ਤਰਨ ਨਾ ਜਾਣਾਂ, ਸ਼ਰਮ ਪਈ ਤੁਧ ਤਾਰੇ ਨੂੰ ।
ਤੇਰਾ ਸਾਨੀ ਕੋਈ ਨਾ ਮਿਲਿਆ, ਢੂੰਡ ਲਿਆ ਜਗ ਸਾਰੇ ਨੂੰ,
ਬੁੱਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ, ਤਾਰੇ ਅਉਗੁਣਹਾਰੇ ਨੂੰ ।       

Thursday, November 11, 2010

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ

ਰਾਤੀਂ ਜਾਗੇਂ ਕਰੇਂ ਇਬਾਦਤ,
ਰਾਤੀਂ ਜਾਗਣ ਕੁੱਤੇ, ਤੈਥੋਂ ਉੱਤੋਂ ।
ਭੌਂਕਣੋਂ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ, ਤੈਥੋਂ ਉੱਤੇ ।
ਖ਼ਸਮ ਆਪਣੇ ਦਾ ਦਰ ਨਾ ਛਡਦੇ,
ਭਾਵੇਂ ਵੱਜਣ ਜੁੱਤੇ, ਤੈਥੋਂ ਉੱਤੇ ।
ਬੁੱਲੇਸ਼ਾਹ ਕੋਈ ਵਸਤ ਵਿਹਾਝ ਲੈ
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ ।

ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ

ਬੁਲ੍ਹਿਆ ਵਾਰੇ ਜਾਈਏ ਉਨ੍ਹਾਂ ਤੋਂ ਜਿਹੜੇ ਗੱਲੀਂ ਦੇਣ ਪਰਚਾ,
ਸੂਈ ਸਲਾਈ ਦਾਨ ਕਰਨ ਤੇ ਆਹਰਣ ਲੈਣ ਛੁਪਾ । 

ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ

ਬੁੱਲੇ ਜਾਹ ਚੱਲ ਓਥੇ ਚੱਲੀਏ ਜਿੱਥੇ ਸਾਰੇ ਹੋਵਣ ਅੰਨ੍ਹੇ,
ਨਾ ਕੋਈ ਸਾਡੀ ਕਦਰ ਪਛਾਣੇ ਨਾ ਕੋਈ ਸਾਨੂੰ ਮੰਨੇ ।

Saturday, November 6, 2010

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।

ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।

ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।

ਗੀਤ - ਪੀੜਾਂ ਦਾ ਪਰਾਗਾ (ਸ਼ਿਵ ਕੁਮਾਰ ਬਟਾਲਵੀ)

ਤੈਨੂੰ  ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
                    ਭੱਠੀ ਵਾਲੀਏ ।
 
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀਂ ਦੁਖਾਂ ਦਾ ਪਰਾਗਾ ਭੁੰਨ ਦੇ 
                      
ਭੱਠੀ ਵਾਲੀਏ ।

Sunday, September 26, 2010

ਗ਼ਜ਼ਲ - ਸੰਤ ਰਾਮ ਉਦਾਸੀ

ਗ਼ਜ਼ਲ
ਤੁਸੀਂ ਉੰਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ,
ਰਹੇ ਜਿੰਨਾ ਚਿਰ ਅਸੀਂ ਹੀ ਨਿਤਾਣਿਆਂ ਦੇ ਵਾਂਗ ।

ਭੋਰਾ ਦਿਲ ਜਦੋਂ ਖਿੜੇ; ਤੂੰ ਤਾਂ ਝੱਟ ਤੋੜ ਦੇਵੇਂ,
ਤੇਰੀ ਓਹੀ ਗੱਲ ਏ ਨਿਆਣਿਆਂ ਦੇ ਵਾਂਗ

ਨਵੀਂ ਉਡਾਰੀ ਮਾਰ ਪੰਛੀਆ ! - ਸੰਤ ਰਾਮ ਉਦਾਸੀ

ਨਵੀਂ ਉਡਾਰੀ ਮਾਰ ਪੰਛੀਆ ! ਨਵੀਂ ਉਡਾਰੀ ਮਾਰ।

ਜਿਤਨੇ ਛੋਟੇ ਖੰਬ ਨੇ ਤੇਰੇ
ਉਤਨੇ ਤੇਰੇ ਪੰਧ ਲੰਮੇਰੇ 
ਤੇਰੀਆਂ ਰਾਹਾਂ ਵਿਚ 'ਫੰਦਕ' ਨੇ, ਕੀਤਾ ਗ਼ਰਦ ਗ਼ੁਬਾਰ।
ਪੰਛੀਆ ! ਨਵੀਂ ਉਡਾਰੀ ਮਾਰ।

Saturday, September 11, 2010

ਭਾਈ ਵੀਰ ਸਿੰਘ ਜੀ- ਬਨਫਸ਼ੇ ਦਾ ਫੁੱਲ

ਮਿਰੀ ਛਿਪੇ ਰਹਿਣ ਦੀ ਚਾਹ,
ਤੇ ਛਿਪ ਟੁਰ ਜਾਨ ਦੀ,
ਹਾਂ,  ਪੂਰੀ ਹੁੰਦੀ ਨਾ,
ਮੈਂ ਤਰਲੇ ਲੈ ਰਿਹਾ ।

ਬਾਬਾ ਬੁੱਲੇ ਸ਼ਾਹ - ਰਾਂਝਾ ਰਾਂਝਾ ਕਰਦੀ

ਰਾਂਝਾ ਰਾਂਝਾ ਕਰਦੀ, ਨੀ ਮੈਂ ਆਪੇ ਰਾਂਝਾ ਹੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ

ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ,ਹੋਰ ਖਿਆਲ ਨਾ ਕੋਈ

ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ