Saturday, September 11, 2010

ਬਾਬਾ ਬੁੱਲੇ ਸ਼ਾਹ - ਰਾਂਝਾ ਰਾਂਝਾ ਕਰਦੀ

ਰਾਂਝਾ ਰਾਂਝਾ ਕਰਦੀ, ਨੀ ਮੈਂ ਆਪੇ ਰਾਂਝਾ ਹੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ
।
ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ,ਹੋਰ ਖਿਆਲ ਨਾ ਕੋਈ
।
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ
।ਰਾਂਝਾ ਰਾਂਝਾ ਕਰਦੀ, ਨੀ ਮੈਂ ਆਪੇ ਰਾਂਝਾ ਹੋਈ ।
ਹੱਥ ਖੂੰਡੀ ਮੇਰੇ ਅੱਗੇ ਮੰਗੂ, ਮੋਢੇ ਭੂਰਾ ਲੋਈ
।
ਬੁੱਲਾ ਹੀਰ ਸਲੇਟੀ ਵੇਖੋ, ਕਿੱਥੇ ਜਾ ਖਲੋਈ । 
ਰਾਂਝਾ ਰਾਂਝਾ ਕਰਦੀ, ਨੀ ਮੈਂ ਆਪੇ ਰਾਂਝਾ ਹੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ
।
 

No comments:

Post a Comment