ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਏਸ ਕੁਸੁੰਬੇ ਦੇ ਕੰਡੇ ਭਲੇਰੇ ਅੜ ਅੜ ਚੁਨਰੀ ਪਾੜੀ ।
ਏਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ ।
ਏਸ ਕੁਸੁੰਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ ।
ਹੋਰਨਾਂ ਚੁਗਿਆ ਫੂਹਿਆ ਫੂਹਿਆ, ਮੈਂ ਭਰ ਲਈ ਪਟਾਰੀ ।
ਚੁਗ ਚੁਗ ਕੇ ਮੈਂ ਢੇਰੀ ਕੀਤਾ, ਲੱਥੇ ਆਣ ਬਪਾਰੀ ।
ਔਖੀ ਘਾਟੀ ਮੁਸ਼ਕਲ ਪੈਂਡਾ, ਸਿਰ ਪਰ ਗਠੜੀ ਭਾਰੀ ।
ਅਮਲਾਂ ਵਾਲੀਆਂ ਸਭ ਲੰਘ ਗਈਆਂ, ਰਹੀ ਗਈ ਅਉਗੁਣਹਾਰੀ ।
ਸਾਰੀ ਉਮਰਾ ਖੇਡ ਗਵਾਈ, ਓੜਕ ਬਾਜ਼ੀ ਹਾਰੀ ।
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ, ਹੁਣ ਕਿਓਂ ਯਾਰ ਵਿਸਾਰੀ ।
No comments:
Post a Comment