Sunday, September 26, 2010

ਨਵੀਂ ਉਡਾਰੀ ਮਾਰ ਪੰਛੀਆ ! - ਸੰਤ ਰਾਮ ਉਦਾਸੀ

ਨਵੀਂ ਉਡਾਰੀ ਮਾਰ ਪੰਛੀਆ ! ਨਵੀਂ ਉਡਾਰੀ ਮਾਰ।

ਜਿਤਨੇ ਛੋਟੇ ਖੰਬ ਨੇ ਤੇਰੇ
ਉਤਨੇ ਤੇਰੇ ਪੰਧ ਲੰਮੇਰੇ 
ਤੇਰੀਆਂ ਰਾਹਾਂ ਵਿਚ 'ਫੰਦਕ' ਨੇ, ਕੀਤਾ ਗ਼ਰਦ ਗ਼ੁਬਾਰ।
ਪੰਛੀਆ ! ਨਵੀਂ ਉਡਾਰੀ ਮਾਰ।


ਜਿਸ ਟਾਹਣੀ ਤੇ ਵਾਸ ਹੈ ਤੇਰਾ।
ਉਸ ਟਾਹਣੀ ਦਾ ਹਾਲ ਮੰਦੇਰਾ। 
ਤੇਰੇ  ਉੜਨ ਤੋਂ ਪਹਿਲਾਂ ਕਿਧਰੇ, ਉੱਡ ਨਾ ਜਾਏ ਬਹਾਰ।
ਪੰਛੀਆ ! ਨਵੀਂ ਉਡਾਰੀ ਮਾਰ।

ਛਣਕ  ਛਣਕ ਲੰਘੀਆਂ ਹੱਥਕੜੀਆਂ
ਐਪਰ ਤੂੰ ਰਮਜ਼ਾਂ ਨਾ ਪੜ੍ਹੀਆਂ
ਤੇਰਿਆਂ ਬੋਟਾਂ ਤੱਕ ਪੱਸਰਿਆ, ਹੈ ਲਗੜਾਂ ਦਾ ਵਾਰ  ।
ਪੰਛੀਆ ! ਨਵੀਂ ਉਡਾਰੀ ਮਾਰ।

ਤੂੰ ਲੋਹੇ ਦੀ ਚੁੰਝ ਮੜ੍ਹਾ ਕੇ।
ਲਗਰ ਲਗਰ ਤੇ ਪਹਿਰਾ ਲਾ ਕੇ।  
ਵਾਹਨਾਂ ਵਿੱਚ ਖਿਲਰੇ ਚੋਗੇ ਦਾ, ਬਣ ਜਾ ਪਹਿਰੇਦਾਰ।
ਪੰਛੀਆ ! ਨਵੀਂ ਉਡਾਰੀ ਮਾਰ।

No comments:

Post a Comment