Sunday, September 26, 2010

ਗ਼ਜ਼ਲ - ਸੰਤ ਰਾਮ ਉਦਾਸੀ

ਗ਼ਜ਼ਲ
ਤੁਸੀਂ ਉੰਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ,
ਰਹੇ ਜਿੰਨਾ ਚਿਰ ਅਸੀਂ ਹੀ ਨਿਤਾਣਿਆਂ ਦੇ ਵਾਂਗ ।

ਭੋਰਾ ਦਿਲ ਜਦੋਂ ਖਿੜੇ; ਤੂੰ ਤਾਂ ਝੱਟ ਤੋੜ ਦੇਵੇਂ,
ਤੇਰੀ ਓਹੀ ਗੱਲ ਏ ਨਿਆਣਿਆਂ ਦੇ ਵਾਂਗ



ਸਾਡੀ ਭੁੱਖ ਵਾਲੀ ਭੱਠੀ ਜੇ ਤੂੰ ਨਹੀਂ ਸੀ ਬੁਝਾਉਣੀ,
ਕਾਹਨੂੰ ਵਿਚੋਂ ਵਿਚ ਭੁੰਨੀ ਗਏ ਦਾਣਿਆਂ ਦੇ ਵਾਂਗ


ਵਾਰ ਵਾਰ ਦਾ ਕਰਾਰ ਵਾਰ ਵਾਰ ਇਨਕਾਰ, 
ਅਸੀਂ ਮੰਨੀ ਗਏ ਰੱਬ ਦਿਆਂ ਭਾਣਿਆਂ ਦੇ ਵਾਂਗ
           

No comments:

Post a Comment