ਬਾਰੀ ਬਰਸੀ ਖਟਣ ਗਿਆ ਸੀ,
ਬਾਰੀ ਬਰਸੀ ਖਟਣ ਗਿਆ ਸੀ......ਕੀ ਖਟ ਲਿਆਂਦਾ?
ਖਟ ਕੇ ਲਿਆਂਦੀਆਂ ਢਾਈਆਂ,
ਲੰਘ ਗਈ ਤੂੰ ਪੈਰ ਦੱਬਕੇ
ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ,
ਨੀ ਦੱਸ ਜਾ ਤੂੰ ਰੂਪ ਕੁਰੇ,
ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ ।
ਇਹ ਉਦਮ ਹੈ ਪੰਜਾਬੀ ਜ਼ੁਬਾਨ ਵਿਚ ਲਿਖਤਾਂ ਸਿਰਜਣ ਵਾਲੇ ਕੁਝ ਸੱਜਣਾਂ ਦੀ ਧੁਰ ਅੰਦਰਲੀ ਆਵਾਜ਼ ਨੂੰ ਪਰਵਾਜ਼ ਦੇਣ ਦਾ। "ਸੁਨਹਿਰੀ ਹਰਫ਼" ਦੇ ਸਿਰਲੇਖ ਹੇਠ ਪੰਜਾਬੀ ਜ਼ੁਬਾਨ ਵਿਚ ਸਿਰਜੇ ਗਏ ਕੁਝ ਹਰਮਨਪਿਆਰੇ ਬੋਲਾਂ ਨੂੰ ਤੁਹਾਡੀ ਨਜਰ ਕਰਣ ਦੀ ਇਹ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ।
Wednesday, December 1, 2010
ਬੋਲੀ
ਤਾਰੇ, ਤਾਰੇ, ਤਾਰੇ,
ਸੱਜਣਾਂ ਦਾ ਮੁੱਖ ਦੇਖਕੇ, ਸੁਰਗਾਂ ਦੇ ਆਉਣ ਨਜ਼ਾਰੇ
ਵੇ ਮਿਲਦਾ ਰਹਿ ਮਿੱਤਰਾ, ਤੇਰੇ ਮਿਸਰੀ ਤੋਂ ਬੋਲ ਪਿਆਰੇ ।
ਵੇ ਮਿਲਦਾ ਰਹਿ ਸੋਹਣਿਆ, ਤੇਰੇ ਮਿਸਰੀ ਤੋਂ ਬੋਲ ਪਿਆਰੇ ।
ਸੱਜਣਾਂ ਦਾ ਮੁੱਖ ਦੇਖਕੇ, ਸੁਰਗਾਂ ਦੇ ਆਉਣ ਨਜ਼ਾਰੇ
ਵੇ ਮਿਲਦਾ ਰਹਿ ਮਿੱਤਰਾ, ਤੇਰੇ ਮਿਸਰੀ ਤੋਂ ਬੋਲ ਪਿਆਰੇ ।
ਵੇ ਮਿਲਦਾ ਰਹਿ ਸੋਹਣਿਆ, ਤੇਰੇ ਮਿਸਰੀ ਤੋਂ ਬੋਲ ਪਿਆਰੇ ।
ਬੋਲੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਡੱਲੇ,
ਬਈ ਓਥੋਂ ਦੀ ਇੱਕ ਕੁੜੀ ਸੁਣੀਂਦੀ, ਤੁਰਦੀ ਦਾ ਲੱਕ ਹੱਲੇ
ਤੱਕ ਕੇ ਓਹਦਾ ਰੂਪ ਕੁਆਰਾ, ਹੋ ਗਏ ਆਸ਼ਕ ਝੱਲੇ
ਹੋ! ਜੀਹਦੀ ਨਾਰ ਬਣੂ, ਹੋ ਜੁ ਬੱਲੇ-ਬੱਲੇ ।
ਜੀਹਦੀ ਨਾਰ ਬਣੂ, ਹੋ ਜੁ ਬੱਲੇ-ਬੱਲੇ ।
ਬਈ ਓਥੋਂ ਦੀ ਇੱਕ ਕੁੜੀ ਸੁਣੀਂਦੀ, ਤੁਰਦੀ ਦਾ ਲੱਕ ਹੱਲੇ
ਤੱਕ ਕੇ ਓਹਦਾ ਰੂਪ ਕੁਆਰਾ, ਹੋ ਗਏ ਆਸ਼ਕ ਝੱਲੇ
ਹੋ! ਜੀਹਦੀ ਨਾਰ ਬਣੂ, ਹੋ ਜੁ ਬੱਲੇ-ਬੱਲੇ ।
ਜੀਹਦੀ ਨਾਰ ਬਣੂ, ਹੋ ਜੁ ਬੱਲੇ-ਬੱਲੇ ।
ਬੋਲੀ
ਬਾਰੀ ਬਰਸੀ ਖਟਣ ਗਿਆ ਸੀ,
ਬਾਰੀ ਬਰਸੀ ਖਟਣ ਗਿਆ ਸੀ......ਕੀ ਖਟ ਲਿਆਂਦਾ?
ਖਟ ਕੇ ਲਿਆਂਦੀ ਚਾਂਦੀ,
ਪੈਲਾਂ ਪਾਉਂਦੀ ਦੀ, ਸਿਫਤ ਕਰੀ ਨਾ ਜਾਂਦੀ ।
ਪੈਲਾਂ ਪਾਉਂਦੀ ਦੀ, ਸਿਫਤ ਕਰੀ ਨਾ ਜਾਂਦੀ ।
ਬਾਰੀ ਬਰਸੀ ਖਟਣ ਗਿਆ ਸੀ......ਕੀ ਖਟ ਲਿਆਂਦਾ?
ਖਟ ਕੇ ਲਿਆਂਦੀ ਚਾਂਦੀ,
ਪੈਲਾਂ ਪਾਉਂਦੀ ਦੀ, ਸਿਫਤ ਕਰੀ ਨਾ ਜਾਂਦੀ ।
ਪੈਲਾਂ ਪਾਉਂਦੀ ਦੀ, ਸਿਫਤ ਕਰੀ ਨਾ ਜਾਂਦੀ ।
ਬੋਲੀ
ਕੌੜੀ ਵੇਲ ਵਾਂਗੂੰ ਵਧ ਨਾ ਸਾਲੀਏ,
ਬੋਲ ਬੋਲ ਨਾ ਮਾੜੇ...
ਨੀ ਅੜਬ ਸੁਭਾਅ ਦੇ ਪੁੱਤ ਜੱਟਾਂ ਦੇ,
ਦਿਨੇ ਦਖਾਉਂਦੇ ਤਾਰੇ..
ਇੱਕ ਵਾਰੀ ਜੇ ਵਿਗੜ ਗਏ,
ਕੱਢਦੀ ਫਿਰੇਂਗੀ ਹਾੜ੍ਹੇ।
ਜੇ ਅਸੀਂ ਵਿਗੜ ਗਏ ਤਾਂ ਕੱਢਦੀ ਫਿਰੇਂਗੀ ਹਾੜ੍ਹੇ।
ਬੋਲ ਬੋਲ ਨਾ ਮਾੜੇ...
ਨੀ ਅੜਬ ਸੁਭਾਅ ਦੇ ਪੁੱਤ ਜੱਟਾਂ ਦੇ,
ਦਿਨੇ ਦਖਾਉਂਦੇ ਤਾਰੇ..
ਇੱਕ ਵਾਰੀ ਜੇ ਵਿਗੜ ਗਏ,
ਕੱਢਦੀ ਫਿਰੇਂਗੀ ਹਾੜ੍ਹੇ।
ਜੇ ਅਸੀਂ ਵਿਗੜ ਗਏ ਤਾਂ ਕੱਢਦੀ ਫਿਰੇਂਗੀ ਹਾੜ੍ਹੇ।
ਬੋਲੀ
ਗਿੱਧੇ ਦੇ ਵਿੱਚ ਰੌਣਕ ਹੋ ਗਈ, ਸਭੇ ਸਹੇਲੀਆਂ ਆਈਆਂ
ਨੱਚਣ ਕੁੱਦਣ ਖੇਡਾਂ ਖੇਡਣ, ਨੰਦਨ ਤੇ ਭਰਝਾਈਆਂ
ਉੱਡ ਜਾ ਕਬੂਤਰੀਏ, ਵੇਖ ਘਟਾ ਚੜ੍ਹ ਆਈਆਂ ।
ਉੱਡ ਜਾ ਕਬੂਤਰੀਏ, ਵੇਖ ਘਟਾ ਚੜ੍ਹ ਆਈਆਂ ।
ਨੱਚਣ ਕੁੱਦਣ ਖੇਡਾਂ ਖੇਡਣ, ਨੰਦਨ ਤੇ ਭਰਝਾਈਆਂ
ਉੱਡ ਜਾ ਕਬੂਤਰੀਏ, ਵੇਖ ਘਟਾ ਚੜ੍ਹ ਆਈਆਂ ।
ਉੱਡ ਜਾ ਕਬੂਤਰੀਏ, ਵੇਖ ਘਟਾ ਚੜ੍ਹ ਆਈਆਂ ।
Tuesday, November 30, 2010
ਕਥਨ (ਕੋਟੇਸ਼ਨਾਂ) - ਮਾਂ
ਮਾਂ ਵਰਗਾ ਘਣਛਾਵਾਂ ਬੂਟਾ, ਮੈਨੂ ਨਜ਼ਰ ਨਾ ਆਏ।
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ ।
ਬਾਕੀ ਕੁੱਲ ਦੁਨੀਆ ਦੇ ਬੂਟੇ ਜੜ੍ਹ ਸੁੱਕੇਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ ।
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ ।
ਬਾਕੀ ਕੁੱਲ ਦੁਨੀਆ ਦੇ ਬੂਟੇ ਜੜ੍ਹ ਸੁੱਕੇਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ ।
ਕਥਨ (ਕੋਟੇਸ਼ਨਾਂ) - ਪੰਜਾਬ
ਸੋਹਣਾ ਦੇਸ਼ਾਂ ਅੰਦਰ ਦੇਸ਼ ਪੰਜਾਬ ਨੀ ਸਈਓ,
ਜਿਉਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ।
ਜਿਉਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ।
ਕਿਰਪਾ ਸਾਗਰ
Friday, November 12, 2010
ਬਾਬਾ ਬੁੱਲੇ ਸ਼ਾਹ - ਇਲਮੋਂ ਬੱਸ ਕਰੀਂ ਓ ਯਾਰ
ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ੱਕ ਸ਼ੁਬਹੁ ਦਾ ਖਾਵੇਂ ।
ਦੱਸੇਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸਚਿਆਰ ।
ਇਲਮੋਂ ਬੱਸ ਕਰੀਂ ਓ ਯਾਰ ।
ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫ਼ੇਰ ।
ਗਿਰਦੇ ਚਾਨਣ ਵਿਚ ਅਨ੍ਹੇਰ, ਬਾਝੋਂ ਰਾਹਬਰ ਖ਼ਬਰ ਨਾ ਸਾਰ ।

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ
ਮੱਕੇ ਗਿਆਂ ਗੱਲ ਮੁੱਕਦੀ ਨਾਹੀਂ, ਜਿਚਰ ਦਿਲੋਂ ਨ ਆਪ ਮੁਕਾਈਏ ।
ਗੰਗਾ ਗਿਆਂ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ ।
ਗਯਾ ਗਿਆਂ ਗੱਲ ਮੁੱਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ ।
ਬੁੱਲ੍ਹਾ ਸ਼ਾਹ ਗੱਲ ਤਾਂ ਹੀ ਮੁੱਕਦੀ, ਜਦ ਮੈਂ ਨੂੰ ਖੜੇ ਲੁਟਾਈਏ ।
ਗੰਗਾ ਗਿਆਂ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ ।
ਗਯਾ ਗਿਆਂ ਗੱਲ ਮੁੱਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ ।
ਬੁੱਲ੍ਹਾ ਸ਼ਾਹ ਗੱਲ ਤਾਂ ਹੀ ਮੁੱਕਦੀ, ਜਦ ਮੈਂ ਨੂੰ ਖੜੇ ਲੁਟਾਈਏ ।
ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ
ਬੁੱਲ੍ਹਾ ਸ਼ਹੁ ਅਸਾਂ ਥੀਂ ਵੱਖ ਨਾਹੀਂ,
ਪਰ ਦੇਖਣ ਵਾਲੀ ਅੱਖ ਨਾਹੀਂ,
ਤਾਹੀਉਂ ਜਾਨ ਜੁਦਾਈਆਂ ਸਹਿੰਦੀ ਏ ।
ਪਰ ਦੇਖਣ ਵਾਲੀ ਅੱਖ ਨਾਹੀਂ,
ਤਾਹੀਉਂ ਜਾਨ ਜੁਦਾਈਆਂ ਸਹਿੰਦੀ ਏ ।
ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਏਸ ਕੁਸੁੰਬੇ ਦੇ ਕੰਡੇ ਭਲੇਰੇ ਅੜ ਅੜ ਚੁਨਰੀ ਪਾੜੀ ।
ਏਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ ।
ਏਸ ਕੁਸੁੰਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ ।
ਹੋਰਨਾਂ ਚੁਗਿਆ ਫੂਹਿਆ ਫੂਹਿਆ, ਮੈਂ ਭਰ ਲਈ ਪਟਾਰੀ ।
ਚੁਗ ਚੁਗ ਕੇ ਮੈਂ ਢੇਰੀ ਕੀਤਾ, ਲੱਥੇ ਆਣ ਬਪਾਰੀ ।
ਔਖੀ ਘਾਟੀ ਮੁਸ਼ਕਲ ਪੈਂਡਾ, ਸਿਰ ਪਰ ਗਠੜੀ ਭਾਰੀ ।
ਅਮਲਾਂ ਵਾਲੀਆਂ ਸਭ ਲੰਘ ਗਈਆਂ, ਰਹੀ ਗਈ ਅਉਗੁਣਹਾਰੀ ।
ਸਾਰੀ ਉਮਰਾ ਖੇਡ ਗਵਾਈ, ਓੜਕ ਬਾਜ਼ੀ ਹਾਰੀ ।
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ, ਹੁਣ ਕਿਓਂ ਯਾਰ ਵਿਸਾਰੀ ।

Labels:
ਸੁਨਹਿਰੀ ਹਰਫ਼,
ਕਾਫੀਆਂ,
ਪੰਜਾਬੀ ਸ਼ਾਇਰੀ,
ਬਾਬਾ ਬੁੱਲੇ ਸ਼ਾਹ
ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ
ਮੈਂ ਕਿਓਂ ਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖ਼ਤ ਹਜ਼ਾਰੇ ਨੂੰ,
ਲੋਕੀਂ ਸਜਦਾ ਕਾਅਬੇ ਨੂੰ ਕਰਦੇ, ਸਾਡਾ ਸਜਦਾ ਯਾਰ ਪਿਆਰੇ ਨੂੰ ।
ਅਉਗੁਣ ਵੇਖ ਨਾ ਭੁੱਲ ਮੀਆਂ ਰਾਂਝਾ, ਯਾਦ ਕਰੀਂ ਉਸ ਕਾਰੇ ਨੂੰ,
ਮੈਂ ਅਨਤਾਰੂ ਤਰਨ ਨਾ ਜਾਣਾਂ, ਸ਼ਰਮ ਪਈ ਤੁਧ ਤਾਰੇ ਨੂੰ ।
ਤੇਰਾ ਸਾਨੀ ਕੋਈ ਨਾ ਮਿਲਿਆ, ਢੂੰਡ ਲਿਆ ਜਗ ਸਾਰੇ ਨੂੰ,
ਬੁੱਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ, ਤਾਰੇ ਅਉਗੁਣਹਾਰੇ ਨੂੰ ।

Thursday, November 11, 2010
ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ
ਰਾਤੀਂ ਜਾਗੇਂ ਕਰੇਂ ਇਬਾਦਤ,
ਰਾਤੀਂ ਜਾਗਣ ਕੁੱਤੇ, ਤੈਥੋਂ ਉੱਤੋਂ ।
ਭੌਂਕਣੋਂ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ, ਤੈਥੋਂ ਉੱਤੇ ।
ਖ਼ਸਮ ਆਪਣੇ ਦਾ ਦਰ ਨਾ ਛਡਦੇ,
ਭਾਵੇਂ ਵੱਜਣ ਜੁੱਤੇ, ਤੈਥੋਂ ਉੱਤੇ ।
ਬੁੱਲੇਸ਼ਾਹ ਕੋਈ ਵਸਤ ਵਿਹਾਝ ਲੈ
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ ।
ਰਾਤੀਂ ਜਾਗਣ ਕੁੱਤੇ, ਤੈਥੋਂ ਉੱਤੋਂ ।
ਭੌਂਕਣੋਂ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ, ਤੈਥੋਂ ਉੱਤੇ ।
ਖ਼ਸਮ ਆਪਣੇ ਦਾ ਦਰ ਨਾ ਛਡਦੇ,
ਭਾਵੇਂ ਵੱਜਣ ਜੁੱਤੇ, ਤੈਥੋਂ ਉੱਤੇ ।
ਬੁੱਲੇਸ਼ਾਹ ਕੋਈ ਵਸਤ ਵਿਹਾਝ ਲੈ
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ ।
Labels:
ਸੁਨਹਿਰੀ ਹਰਫ਼,
ਕਾਫੀਆਂ,
ਪੰਜਾਬੀ ਸ਼ਾਇਰੀ,
ਬਾਬਾ ਬੁੱਲੇ ਸ਼ਾਹ
ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ
ਬੁਲ੍ਹਿਆ ਵਾਰੇ ਜਾਈਏ ਉਨ੍ਹਾਂ ਤੋਂ ਜਿਹੜੇ ਗੱਲੀਂ ਦੇਣ ਪਰਚਾ,
ਸੂਈ ਸਲਾਈ ਦਾਨ ਕਰਨ ਤੇ ਆਹਰਣ ਲੈਣ ਛੁਪਾ ।
ਸੂਈ ਸਲਾਈ ਦਾਨ ਕਰਨ ਤੇ ਆਹਰਣ ਲੈਣ ਛੁਪਾ ।
ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ
ਬੁੱਲੇ ਜਾਹ ਚੱਲ ਓਥੇ ਚੱਲੀਏ ਜਿੱਥੇ ਸਾਰੇ ਹੋਵਣ ਅੰਨ੍ਹੇ,
ਨਾ ਕੋਈ ਸਾਡੀ ਕਦਰ ਪਛਾਣੇ ਨਾ ਕੋਈ ਸਾਨੂੰ ਮੰਨੇ ।
ਨਾ ਕੋਈ ਸਾਡੀ ਕਦਰ ਪਛਾਣੇ ਨਾ ਕੋਈ ਸਾਨੂੰ ਮੰਨੇ ।
Saturday, November 6, 2010
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।
ਗੀਤ - ਪੀੜਾਂ ਦਾ ਪਰਾਗਾ (ਸ਼ਿਵ ਕੁਮਾਰ ਬਟਾਲਵੀ)
ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀਂ ਦੁਖਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀਂ ਦੁਖਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
Sunday, September 26, 2010
ਗ਼ਜ਼ਲ - ਸੰਤ ਰਾਮ ਉਦਾਸੀ
ਗ਼ਜ਼ਲ
ਤੁਸੀਂ ਉੰਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ,ਰਹੇ ਜਿੰਨਾ ਚਿਰ ਅਸੀਂ ਹੀ ਨਿਤਾਣਿਆਂ ਦੇ ਵਾਂਗ ।
ਭੋਰਾ ਦਿਲ ਜਦੋਂ ਖਿੜੇ; ਤੂੰ ਤਾਂ ਝੱਟ ਤੋੜ ਦੇਵੇਂ,
ਤੇਰੀ ਓਹੀ ਗੱਲ ਏ ਨਿਆਣਿਆਂ ਦੇ ਵਾਂਗ ।
ਨਵੀਂ ਉਡਾਰੀ ਮਾਰ ਪੰਛੀਆ ! - ਸੰਤ ਰਾਮ ਉਦਾਸੀ
ਨਵੀਂ ਉਡਾਰੀ ਮਾਰ ਪੰਛੀਆ ! ਨਵੀਂ ਉਡਾਰੀ ਮਾਰ।
ਜਿਤਨੇ ਛੋਟੇ ਖੰਬ ਨੇ ਤੇਰੇ
ਉਤਨੇ ਤੇਰੇ ਪੰਧ ਲੰਮੇਰੇ
ਤੇਰੀਆਂ ਰਾਹਾਂ ਵਿਚ 'ਫੰਦਕ' ਨੇ, ਕੀਤਾ ਗ਼ਰਦ ਗ਼ੁਬਾਰ।
ਪੰਛੀਆ ! ਨਵੀਂ ਉਡਾਰੀ ਮਾਰ।
ਜਿਤਨੇ ਛੋਟੇ ਖੰਬ ਨੇ ਤੇਰੇ
ਉਤਨੇ ਤੇਰੇ ਪੰਧ ਲੰਮੇਰੇ
ਤੇਰੀਆਂ ਰਾਹਾਂ ਵਿਚ 'ਫੰਦਕ' ਨੇ, ਕੀਤਾ ਗ਼ਰਦ ਗ਼ੁਬਾਰ।
ਪੰਛੀਆ ! ਨਵੀਂ ਉਡਾਰੀ ਮਾਰ।
Wednesday, September 15, 2010
ਪੰਜਾਬੀ ਕੋਟੇਸ਼ਨਾਂ - ਮੇਰਾ ਦੇਸ਼
ਤੂੰ ਹੀ ਗੁਰੂ ਹੈਂ ਫਲਸਫੇ ਸਾਈਆਂ ਦਾ,
ਤੇਰੇ ਵਿਚ ਹੀ ਹੋਏ ਗਿਆਨ ਸੋਹਣੇ,
ਬੇਸ਼ਕ ਹੋਏ ਚੀਨ ਜਪਾਨ ਸੋਹਣੇ,
ਸੋਹਣਾ ਤੂੰ ਹੈਂ ਹਿੰਦੁਸਤਾਨ ਸੋਹਣੇ।
ਤੇਰੇ ਵਿਚ ਹੀ ਹੋਏ ਗਿਆਨ ਸੋਹਣੇ,
ਬੇਸ਼ਕ ਹੋਏ ਚੀਨ ਜਪਾਨ ਸੋਹਣੇ,
ਸੋਹਣਾ ਤੂੰ ਹੈਂ ਹਿੰਦੁਸਤਾਨ ਸੋਹਣੇ।
ਪੰਜਾਬੀ ਕੋਟੇਸ਼ਨਾਂ - ਇਸਤਰੀ ਬਾਰੇ
ਜਿਵੇਂ ਸਿਤਾਰੇ ਅਸਮਾਨ ਦੀ ਕਵਿਤਾ ਹਨ,
ਇਸਤਰੀ ਇਸ ਸੰਸਾਰ ਦੀ ਕਵਿਤਾ ਹੈ।
ਇਸਤਰੀ ਇਸ ਸੰਸਾਰ ਦੀ ਕਵਿਤਾ ਹੈ।
ਟੈਗੋਰ
Saturday, September 11, 2010
ਭਾਈ ਵੀਰ ਸਿੰਘ ਜੀ- ਬਨਫਸ਼ੇ ਦਾ ਫੁੱਲ
ਮਿਰੀ ਛਿਪੇ ਰਹਿਣ ਦੀ ਚਾਹ,
ਤੇ ਛਿਪ ਟੁਰ ਜਾਨ ਦੀ,
ਹਾਂ, ਪੂਰੀ ਹੁੰਦੀ ਨਾ,
ਮੈਂ ਤਰਲੇ ਲੈ ਰਿਹਾ ।
ਤੇ ਛਿਪ ਟੁਰ ਜਾਨ ਦੀ,
ਹਾਂ, ਪੂਰੀ ਹੁੰਦੀ ਨਾ,
ਮੈਂ ਤਰਲੇ ਲੈ ਰਿਹਾ ।
ਬਾਬਾ ਬੁੱਲੇ ਸ਼ਾਹ - ਰਾਂਝਾ ਰਾਂਝਾ ਕਰਦੀ
ਰਾਂਝਾ ਰਾਂਝਾ ਕਰਦੀ, ਨੀ ਮੈਂ ਆਪੇ ਰਾਂਝਾ ਹੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ ।
ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ,ਹੋਰ ਖਿਆਲ ਨਾ ਕੋਈ ।
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ ।
ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ,ਹੋਰ ਖਿਆਲ ਨਾ ਕੋਈ ।
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ ।
Wednesday, September 8, 2010
ਰਾਤ ਚਾਨਣੀ ਮੈਂ ਟੁਰਾਂ
ਭਾਈ ਵੀਰ ਸਿੰਘ ਜੀ (ਕੰਬਦੀ ਕਲਾਈ)
Tuesday, September 7, 2010
ਹੀਰ
ਹੀਰ ਬਣਾਂ ਤਾਂ ਮੈਂ ਬਣਾਂ ਕਿਸਦੀ;
ਹੀਰ ਬਣਨੇ ਦਾ ਜੇ ਲੋਕੋ ਮੈਨੂੰ ਵਲ ਹੁੰਦਾ
ਤਾਂ ਅੱਖਾਂ ਵਿੱਚ ਤੇ ਲਫ਼ਜ਼ਾਂ ਵਿੱਚ ਮੇਰੇ
ਉਸ ਰਾਂਝਣ ਦੀ ਹੀ ਤਸਵੀਰ ਦਿਸਦੀ।
Subscribe to:
Posts (Atom)