ਗ਼ਜ਼ਲ
ਤੁਸੀਂ ਉੰਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ,
ਰਹੇ ਜਿੰਨਾ ਚਿਰ ਅਸੀਂ ਹੀ ਨਿਤਾਣਿਆਂ ਦੇ ਵਾਂਗ ।
ਭੋਰਾ ਦਿਲ ਜਦੋਂ ਖਿੜੇ; ਤੂੰ ਤਾਂ ਝੱਟ ਤੋੜ ਦੇਵੇਂ,
ਤੇਰੀ ਓਹੀ ਗੱਲ ਏ ਨਿਆਣਿਆਂ ਦੇ ਵਾਂਗ ।
ਨਵੀਂ ਉਡਾਰੀ ਮਾਰ ਪੰਛੀਆ ! ਨਵੀਂ ਉਡਾਰੀ ਮਾਰ।
ਜਿਤਨੇ ਛੋਟੇ ਖੰਬ ਨੇ ਤੇਰੇ
ਉਤਨੇ ਤੇਰੇ ਪੰਧ ਲੰਮੇਰੇ
ਤੇਰੀਆਂ ਰਾਹਾਂ ਵਿਚ 'ਫੰਦਕ' ਨੇ, ਕੀਤਾ ਗ਼ਰਦ ਗ਼ੁਬਾਰ।
ਪੰਛੀਆ ! ਨਵੀਂ ਉਡਾਰੀ ਮਾਰ।
ਤੂੰ ਹੀ ਗੁਰੂ ਹੈਂ ਫਲਸਫੇ ਸਾਈਆਂ ਦਾ,
ਤੇਰੇ ਵਿਚ ਹੀ ਹੋਏ ਗਿਆਨ ਸੋਹਣੇ,
ਬੇਸ਼ਕ ਹੋਏ ਚੀਨ ਜਪਾਨ ਸੋਹਣੇ,
ਸੋਹਣਾ ਤੂੰ ਹੈਂ ਹਿੰਦੁਸਤਾਨ ਸੋਹਣੇ।
ਜਿਵੇਂ ਸਿਤਾਰੇ ਅਸਮਾਨ ਦੀ ਕਵਿਤਾ ਹਨ,
ਇਸਤਰੀ ਇਸ ਸੰਸਾਰ ਦੀ ਕਵਿਤਾ ਹੈ।
ਟੈਗੋਰ
ਮਿਰੀ ਛਿਪੇ ਰਹਿਣ ਦੀ ਚਾਹ,
ਤੇ ਛਿਪ ਟੁਰ ਜਾਨ ਦੀ,
ਹਾਂ, ਪੂਰੀ ਹੁੰਦੀ ਨਾ,
ਮੈਂ ਤਰਲੇ ਲੈ ਰਿਹਾ ।
ਰਾਂਝਾ ਰਾਂਝਾ ਕਰਦੀ, ਨੀ ਮੈਂ ਆਪੇ ਰਾਂਝਾ ਹੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ ।
ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ,ਹੋਰ ਖਿਆਲ ਨਾ ਕੋਈ ।
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ ।
ਹੀਰ ਬਣਾਂ ਤਾਂ ਮੈਂ ਬਣਾਂ ਕਿਸਦੀ;
ਹੀਰ ਬਣਨੇ ਦਾ ਜੇ ਲੋਕੋ ਮੈਨੂੰ ਵਲ ਹੁੰਦਾ
ਤਾਂ ਅੱਖਾਂ ਵਿੱਚ ਤੇ ਲਫ਼ਜ਼ਾਂ ਵਿੱਚ ਮੇਰੇ
ਉਸ ਰਾਂਝਣ ਦੀ ਹੀ ਤਸਵੀਰ ਦਿਸਦੀ।