Tuesday, November 30, 2010

ਕਥਨ (ਕੋਟੇਸ਼ਨਾਂ) - ਮਾਂ

ਮਾਂ ਵਰਗਾ ਘਣਛਾਵਾਂ ਬੂਟਾ, ਮੈਨੂ ਨਜ਼ਰ ਨਾ ਆਏ
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ 
ਬਾਕੀ ਕੁੱਲ ਦੁਨੀਆ ਦੇ ਬੂਟੇ ਜੜ੍ਹ ਸੁੱਕੇਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਆਂ, ਇਹ ਬੂਟਾ ਸੁੱਕ ਜਾਏ   

ਕਥਨ (ਕੋਟੇਸ਼ਨਾਂ) - ਪੰਜਾਬ

ਸੋਹਣਾ ਦੇਸ਼ਾਂ ਅੰਦਰ ਦੇਸ਼ ਪੰਜਾਬ ਨੀ ਸਈਓ,
ਜਿਉਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ  

ਕਿਰਪਾ ਸਾਗਰ

Friday, November 12, 2010

ਬਾਬਾ ਬੁੱਲੇ ਸ਼ਾਹ - ਇਲਮੋਂ ਬੱਸ ਕਰੀਂ ਓ ਯਾਰ

ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ੱਕ ਸ਼ੁਬਹੁ ਦਾ ਖਾਵੇਂ
ਦੱਸੇਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸਚਿਆਰ

ਇਲਮੋਂ ਬੱਸ ਕਰੀਂ ਓ ਯਾਰ
 
ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫ਼ੇਰ  
ਗਿਰਦੇ ਚਾਨਣ ਵਿਚ ਅਨ੍ਹੇਰ, ਬਾਝੋਂ ਰਾਹਬਰ ਖ਼ਬਰ ਨਾ ਸਾਰ  
ਇਲਮੋਂ ਬੱਸ ਕਰੀਂ ਓ ਯਾਰ

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ

ਮੱਕੇ ਗਿਆਂ ਗੱਲ ਮੁੱਕਦੀ ਨਾਹੀਂ, ਜਿਚਰ ਦਿਲੋਂ ਨ ਆਪ ਮੁਕਾਈਏ । 
ਗੰਗਾ ਗਿਆਂ ਗੱਲ ਮੁੱਕਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ
 
ਗਯਾ ਗਿਆਂ ਗੱਲ ਮੁੱਕਦੀ ਨਾਹੀਂ, ਭਾਵੇਂ ਕਿਤਨੇ ਪਿੰਡ ਭਰਾਈਏ ।
ਬੁੱਲ੍ਹਾ ਸ਼ਾਹ ਗੱਲ ਤਾਂ ਹੀ ਮੁੱਕਦੀ, ਜਦ ਮੈਂ ਨੂੰ ਖੜੇ ਲੁਟਾਈਏ

ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ

ਬੁੱਲ੍ਹਾ ਸ਼ਹੁ ਅਸਾਂ ਥੀਂ ਵੱਖ ਨਾਹੀਂ,
ਪਰ ਦੇਖਣ ਵਾਲੀ
ਅੱਖ ਨਾਹੀਂ,
ਤਾਹੀਉਂ ਜਾਨ ਜੁਦਾਈਆਂ ਸਹਿੰਦੀ ਏ

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ

ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਏਸ
ਕੁਸੁੰਬੇ ਦੇ ਕੰਡੇ ਭਲੇਰੇ ਅੜ ਅੜ ਚੁਨਰੀ ਪਾੜੀ ।  
ਏਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ ।
ਏਸ ਕੁਸੁੰਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ
ਹੋਰਨਾਂ ਚੁਗਿਆ ਫੂਹਿਆ ਫੂਹਿਆ, ਮੈਂ ਭਰ ਲਈ ਪਟਾਰੀ
ਚੁਗ ਚੁਗ ਕੇ ਮੈਂ ਢੇਰੀ ਕੀਤਾ, ਲੱਥੇ ਆਣ ਬਪਾਰੀ
ਔਖੀ ਘਾਟੀ ਮੁਸ਼ਕਲ ਪੈਂਡਾ, ਸਿਰ ਪਰ ਗਠੜੀ ਭਾਰੀ
ਅਮਲਾਂ ਵਾਲੀਆਂ ਸਭ ਲੰਘ ਗਈਆਂ, ਰਹੀ ਗਈ ਅਉਗੁਣਹਾਰੀ
ਸਾਰੀ ਉਮਰਾ ਖੇਡ ਗਵਾਈ, ਓੜਕ ਬਾਜ਼ੀ ਹਾਰੀ
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ, ਹੁਣ ਕਿਓਂ ਯਾਰ ਵਿਸਾਰੀ   

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ

ਮੈਂ ਕਿਓਂ ਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖ਼ਤ ਹਜ਼ਾਰੇ ਨੂੰ,
ਲੋਕੀਂ ਸਜਦਾ ਕਾਅਬੇ ਨੂੰ ਕਰਦੇ, ਸਾਡਾ ਸਜਦਾ ਯਾਰ ਪਿਆਰੇ ਨੂੰ ।
ਅਉਗੁਣ ਵੇਖ ਨਾ ਭੁੱਲ ਮੀਆਂ ਰਾਂਝਾ, ਯਾਦ ਕਰੀਂ ਉਸ ਕਾਰੇ ਨੂੰ,
ਮੈਂ ਅਨਤਾਰੂ ਤਰਨ ਨਾ ਜਾਣਾਂ, ਸ਼ਰਮ ਪਈ ਤੁਧ ਤਾਰੇ ਨੂੰ ।
ਤੇਰਾ ਸਾਨੀ ਕੋਈ ਨਾ ਮਿਲਿਆ, ਢੂੰਡ ਲਿਆ ਜਗ ਸਾਰੇ ਨੂੰ,
ਬੁੱਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ, ਤਾਰੇ ਅਉਗੁਣਹਾਰੇ ਨੂੰ ।       

Thursday, November 11, 2010

ਸੁਨਹਿਰੀ ਹਰਫ਼ - ਬਾਬਾ ਬੁੱਲੇ ਸ਼ਾਹ

ਰਾਤੀਂ ਜਾਗੇਂ ਕਰੇਂ ਇਬਾਦਤ,
ਰਾਤੀਂ ਜਾਗਣ ਕੁੱਤੇ, ਤੈਥੋਂ ਉੱਤੋਂ ।
ਭੌਂਕਣੋਂ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ, ਤੈਥੋਂ ਉੱਤੇ ।
ਖ਼ਸਮ ਆਪਣੇ ਦਾ ਦਰ ਨਾ ਛਡਦੇ,
ਭਾਵੇਂ ਵੱਜਣ ਜੁੱਤੇ, ਤੈਥੋਂ ਉੱਤੇ ।
ਬੁੱਲੇਸ਼ਾਹ ਕੋਈ ਵਸਤ ਵਿਹਾਝ ਲੈ
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ ।

ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ

ਬੁਲ੍ਹਿਆ ਵਾਰੇ ਜਾਈਏ ਉਨ੍ਹਾਂ ਤੋਂ ਜਿਹੜੇ ਗੱਲੀਂ ਦੇਣ ਪਰਚਾ,
ਸੂਈ ਸਲਾਈ ਦਾਨ ਕਰਨ ਤੇ ਆਹਰਣ ਲੈਣ ਛੁਪਾ । 

ਕੋਟੇਸ਼ਨਾਂ - ਬਾਬਾ ਬੁੱਲੇ ਸ਼ਾਹ

ਬੁੱਲੇ ਜਾਹ ਚੱਲ ਓਥੇ ਚੱਲੀਏ ਜਿੱਥੇ ਸਾਰੇ ਹੋਵਣ ਅੰਨ੍ਹੇ,
ਨਾ ਕੋਈ ਸਾਡੀ ਕਦਰ ਪਛਾਣੇ ਨਾ ਕੋਈ ਸਾਨੂੰ ਮੰਨੇ ।

Saturday, November 6, 2010

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।

ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।

ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।

ਗੀਤ - ਪੀੜਾਂ ਦਾ ਪਰਾਗਾ (ਸ਼ਿਵ ਕੁਮਾਰ ਬਟਾਲਵੀ)

ਤੈਨੂੰ  ਦਿਆਂ ਹੰਝੂਆਂ ਦਾ ਭਾੜਾ,
ਨੀਂ ਪੀੜਾਂ ਦਾ ਪਰਾਗਾ ਭੁੰਨ ਦੇ
                    ਭੱਠੀ ਵਾਲੀਏ ।
 
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀਂ ਦੁਖਾਂ ਦਾ ਪਰਾਗਾ ਭੁੰਨ ਦੇ 
                      
ਭੱਠੀ ਵਾਲੀਏ ।