Wednesday, December 1, 2010

ਬੋਲੀ

ਬਾਰੀ ਬਰਸੀ ਖਟਣ ਗਿਆ ਸੀ,
ਬਾਰੀ ਬਰਸੀ ਖਟਣ ਗਿਆ ਸੀ......ਕੀ ਖਟ ਲਿਆਂਦਾ?
ਖਟ ਕੇ ਲਿਆਂਦੀਆਂ ਢਾਈਆਂ,
ਲੰਘ ਗਈ ਤੂੰ ਪੈਰ ਦੱਬਕੇ
ਕਿਹੜੇ ਕਮ ਨੂੰ ਝਾਂਜਰਾਂ ਪਾਈਆਂ,
ਨੀ ਦੱਸ ਜਾ ਤੂੰ ਰੂਪ ਕੁਰੇ,
ਕਿਹੜੇ
ਮ ਨੂੰ ਝਾਂਜਰਾਂ ਪਾਈਆਂ

ਬੋਲੀ

ਤਾਰੇ, ਤਾਰੇ, ਤਾਰੇ,
ਸੱਜਣਾਂ ਦਾ ਮੁਖ ਦੇਖਕੇ, ਸੁਰਗਾਂ ਦੇ ਆਉਣ ਨਜ਼ਾਰੇ
ਵੇ ਮਿਲਦਾ ਰਹਿ ਮਿੱਤਰਾ, ਤੇਰੇ ਮਿਸਰੀ ਤੋਂ ਬੋਲ ਪਿਆਰੇ
ਵੇ ਮਿਲਦਾ ਰਹਿ ਸੋਹਣਿਆ, ਤੇਰੇ ਮਿਸਰੀ ਤੋਂ ਬੋਲ ਪਿਆਰੇ

ਬੋਲੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਡੱਲੇ,
ਬਈ ਓਥੋਂ ਦੀ ਇੱਕ ਕੁੜੀ ਸੁਣੀਂਦੀ, ਤੁਰਦੀ ਦਾ ਲੱਕ ਹੱਲੇ
ਤੱਕ ਕੇ ਓਹਦਾ ਰੂਪ ਕੁਆਰਾ, ਹੋ ਗਏ ਆਸ਼ਕ ਝੱਲੇ
ਹੋ! ਜੀਹਦੀ ਨਾਰ ਬਣੂ, ਹੋ ਜੁ ਬੱਲੇ-ਬੱਲੇ

ਜੀਹਦੀ ਨਾਰ ਬਣੂ, ਹੋ ਜੁ ਬੱਲੇ-ਬੱਲੇ

ਬੋਲੀ

ਬਾਰੀ ਬਰਸੀ ਖਟਣ ਗਿਆ ਸੀ,
ਬਾਰੀ ਬਰਸੀ ਖਟਣ ਗਿਆ ਸੀ......ਕੀ ਖਟ ਲਿਆਂਦਾ?
ਖਟ ਕੇ ਲਿਆਂਦੀ ਚਾਂਦੀ,
ਪੈਲਾਂ ਪਾਉਂਦੀ ਦੀ, ਸਿਫਤ ਕਰੀ ਨਾ ਜਾਂਦੀ

ਪੈਲਾਂ ਪਾਉਂਦੀ ਦੀ, ਸਿਫਤ ਕਰੀ ਨਾ ਜਾਂਦੀ

ਬੋਲੀ

ਕੌੜੀ ਵੇਲ ਵਾਂਗੂੰ ਵਧ ਨਾ ਸਾਲੀਏ,
ਬੋਲ ਬੋਲ ਨਾ ਮਾੜੇ...
ਨੀ ਅੜਬ ਸੁਭਾ ਦੇ ਪੁੱਤ ਜੱਟਾਂ ਦੇ,
ਦਿਨੇ ਦਖਾਉਂਦੇ ਤਾਰੇ..
ਇੱਕ ਵਾਰੀ ਜੇ ਵਿਗੜ ਗਏ,
ਢਦੀ ਫਿਰੇਂਗੀ ਹਾੜ੍ਹੇ
ਜੇ ਅਸੀਂ
ਵਿਗੜ ਗਏ ਤਾਂ ਕਢਦੀ ਫਿਰੇਂਗੀ ਹਾੜ੍ਹੇ

ਬੋਲੀ

ਗਿਧੇ ਦੇ ਵਿੱਚ ਰੌਣਕ ਹੋ ਗਈ, ਸਭੇ ਸਹੇਲੀਆਂ ਆਈਆਂ
ਚਣ ਕੁਦਣ ਖੇਡਾਂ ਖੇਡਣ, ਨੰਦਨ ਤੇ ਭਰਝਾਈਆਂ
ਉੱਡ ਜਾ ਕਬੂਤਰੀਏ, ਵੇਖ ਘਟਾ ਚੜ੍ਹ ਆਈਆਂ
ਉੱਡ ਜਾ ਕਬੂਤਰੀਏ, ਵੇਖ ਘਟਾ ਚੜ੍ਹ ਆਈਆਂ