Tuesday, March 1, 2011

ਗੀਤ - ਮਾਂ ਧਰਤੀਏ! ਤੇਰੀ ਗੋਦ ਨੂੰ

ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘਿਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨੀਆਂ ਤੇ ਦੰਡ ਕਰ੍ਹੇੜੇ
ਤੂੰ ਮਘਦਾ
ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

ਸ਼ਿਵ ਬਟਾਲਵੀ- ਇਹ ਮੇਰਾ ਗੀਤ

ਇਹ ਮੇਰਾ ਗੀਤ ਕਿਸੇ ਨਾ ਗਾਣਾ
ਇਹ ਮੇਰਾ ਗੀਤ ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ ਕਿਸੇ ਨਾ ਗਾਣਾ !

ਸ਼ਿਵ ਬਟਾਲਵੀ- ਮੈਨੂੰ ਤੇਰਾ ਸ਼ਬਾਬ ਲੈ ਬੈਠਾ

ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ।
ਦਿਲ ਦਾ
ਡਰ ਸੀ ਕਿਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠਾ

ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ

ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੂੰ ਇਹੋ ਹਿਸਾਬ ਲੈ ਬੈਠਾ

ਸ਼ਿਵ ਨੂੰ ਇੱਕ ਗ਼ਮ ਤੇ ਹੀ ਭਰੋਸਾ ਸੀ
ਗ਼ਮ ਤੋਂ ਕੋਰਾ ਜਵਾਬ ਲੈ ਬੈਠਾ
 

Wednesday, December 1, 2010

ਬੋਲੀ

ਬਾਰੀ ਬਰਸੀ ਖਟਣ ਗਿਆ ਸੀ,
ਬਾਰੀ ਬਰਸੀ ਖਟਣ ਗਿਆ ਸੀ......ਕੀ ਖਟ ਲਿਆਂਦਾ?
ਖਟ ਕੇ ਲਿਆਂਦੀਆਂ ਢਾਈਆਂ,
ਲੰਘ ਗਈ ਤੂੰ ਪੈਰ ਦੱਬਕੇ
ਕਿਹੜੇ ਕਮ ਨੂੰ ਝਾਂਜਰਾਂ ਪਾਈਆਂ,
ਨੀ ਦੱਸ ਜਾ ਤੂੰ ਰੂਪ ਕੁਰੇ,
ਕਿਹੜੇ
ਮ ਨੂੰ ਝਾਂਜਰਾਂ ਪਾਈਆਂ

ਬੋਲੀ

ਤਾਰੇ, ਤਾਰੇ, ਤਾਰੇ,
ਸੱਜਣਾਂ ਦਾ ਮੁਖ ਦੇਖਕੇ, ਸੁਰਗਾਂ ਦੇ ਆਉਣ ਨਜ਼ਾਰੇ
ਵੇ ਮਿਲਦਾ ਰਹਿ ਮਿੱਤਰਾ, ਤੇਰੇ ਮਿਸਰੀ ਤੋਂ ਬੋਲ ਪਿਆਰੇ
ਵੇ ਮਿਲਦਾ ਰਹਿ ਸੋਹਣਿਆ, ਤੇਰੇ ਮਿਸਰੀ ਤੋਂ ਬੋਲ ਪਿਆਰੇ

ਬੋਲੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਡੱਲੇ,
ਬਈ ਓਥੋਂ ਦੀ ਇੱਕ ਕੁੜੀ ਸੁਣੀਂਦੀ, ਤੁਰਦੀ ਦਾ ਲੱਕ ਹੱਲੇ
ਤੱਕ ਕੇ ਓਹਦਾ ਰੂਪ ਕੁਆਰਾ, ਹੋ ਗਏ ਆਸ਼ਕ ਝੱਲੇ
ਹੋ! ਜੀਹਦੀ ਨਾਰ ਬਣੂ, ਹੋ ਜੁ ਬੱਲੇ-ਬੱਲੇ

ਜੀਹਦੀ ਨਾਰ ਬਣੂ, ਹੋ ਜੁ ਬੱਲੇ-ਬੱਲੇ

ਬੋਲੀ

ਬਾਰੀ ਬਰਸੀ ਖਟਣ ਗਿਆ ਸੀ,
ਬਾਰੀ ਬਰਸੀ ਖਟਣ ਗਿਆ ਸੀ......ਕੀ ਖਟ ਲਿਆਂਦਾ?
ਖਟ ਕੇ ਲਿਆਂਦੀ ਚਾਂਦੀ,
ਪੈਲਾਂ ਪਾਉਂਦੀ ਦੀ, ਸਿਫਤ ਕਰੀ ਨਾ ਜਾਂਦੀ

ਪੈਲਾਂ ਪਾਉਂਦੀ ਦੀ, ਸਿਫਤ ਕਰੀ ਨਾ ਜਾਂਦੀ