Sunday, September 26, 2010

ਗ਼ਜ਼ਲ - ਸੰਤ ਰਾਮ ਉਦਾਸੀ

ਗ਼ਜ਼ਲ
ਤੁਸੀਂ ਉੰਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ,
ਰਹੇ ਜਿੰਨਾ ਚਿਰ ਅਸੀਂ ਹੀ ਨਿਤਾਣਿਆਂ ਦੇ ਵਾਂਗ ।

ਭੋਰਾ ਦਿਲ ਜਦੋਂ ਖਿੜੇ; ਤੂੰ ਤਾਂ ਝੱਟ ਤੋੜ ਦੇਵੇਂ,
ਤੇਰੀ ਓਹੀ ਗੱਲ ਏ ਨਿਆਣਿਆਂ ਦੇ ਵਾਂਗ

ਨਵੀਂ ਉਡਾਰੀ ਮਾਰ ਪੰਛੀਆ ! - ਸੰਤ ਰਾਮ ਉਦਾਸੀ

ਨਵੀਂ ਉਡਾਰੀ ਮਾਰ ਪੰਛੀਆ ! ਨਵੀਂ ਉਡਾਰੀ ਮਾਰ।

ਜਿਤਨੇ ਛੋਟੇ ਖੰਬ ਨੇ ਤੇਰੇ
ਉਤਨੇ ਤੇਰੇ ਪੰਧ ਲੰਮੇਰੇ 
ਤੇਰੀਆਂ ਰਾਹਾਂ ਵਿਚ 'ਫੰਦਕ' ਨੇ, ਕੀਤਾ ਗ਼ਰਦ ਗ਼ੁਬਾਰ।
ਪੰਛੀਆ ! ਨਵੀਂ ਉਡਾਰੀ ਮਾਰ।

Wednesday, September 15, 2010

ਪੰਜਾਬੀ ਕੋਟੇਸ਼ਨਾਂ - ਮੇਰਾ ਦੇਸ਼

ਤੂੰ ਹੀ ਗੁਰੂ ਹੈਂ ਫਲਸਫੇ ਸਾਈਆਂ ਦਾ,
ਤੇਰੇ ਵਿਚ ਹੀ ਹੋਏ ਗਿਆਨ ਸੋਹਣੇ,
ਬੇਸ਼ਕ ਹੋਏ ਚੀਨ ਜਪਾਨ ਸੋਹਣੇ,
 
ਸੋਹਣਾ ਤੂੰ ਹੈਂ ਹਿੰਦੁਸਤਾਨ ਸੋਹਣੇ।  

ਪੰਜਾਬੀ ਕੋਟੇਸ਼ਨਾਂ - ਇਸਤਰੀ ਬਾਰੇ

ਜਿਵੇਂ ਸਿਤਾਰੇ ਅਸਮਾਨ ਦੀ ਕਵਿਤਾ ਹਨ,
ਇਸਤਰੀ ਇਸ ਸੰਸਾਰ ਦੀ ਕਵਿਤਾ ਹੈ।

 ਟੈਗੋਰ

Saturday, September 11, 2010

ਭਾਈ ਵੀਰ ਸਿੰਘ ਜੀ- ਬਨਫਸ਼ੇ ਦਾ ਫੁੱਲ

ਮਿਰੀ ਛਿਪੇ ਰਹਿਣ ਦੀ ਚਾਹ,
ਤੇ ਛਿਪ ਟੁਰ ਜਾਨ ਦੀ,
ਹਾਂ,  ਪੂਰੀ ਹੁੰਦੀ ਨਾ,
ਮੈਂ ਤਰਲੇ ਲੈ ਰਿਹਾ ।

ਬਾਬਾ ਬੁੱਲੇ ਸ਼ਾਹ - ਰਾਂਝਾ ਰਾਂਝਾ ਕਰਦੀ

ਰਾਂਝਾ ਰਾਂਝਾ ਕਰਦੀ, ਨੀ ਮੈਂ ਆਪੇ ਰਾਂਝਾ ਹੋਈ ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ

ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ,ਹੋਰ ਖਿਆਲ ਨਾ ਕੋਈ

ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ

Tuesday, September 7, 2010

ਹੀਰ


ਹੀਰ ਬਣਾਂ ਤਾਂ ਮੈਂ ਬਣਾਂ ਕਿਸਦੀ;
ਹੀਰ ਬਣਨੇ ਦਾ ਜੇ ਲੋਕੋ ਮੈਨੂੰ ਵਲ ਹੁੰਦਾ
ਤਾਂ ਅੱਖਾਂ ਵਿੱਚ  ਤੇ ਲਫ਼ਜ਼ਾਂ ਵਿੱਚ ਮੇਰੇ
ਉਸ ਰਾਂਝਣ ਦੀ ਹੀ ਤਸਵੀਰ ਦਿਸਦੀ।